ਕਿਤਾਬ ‘ਇਨਕਲਾਬੀ ਦਰਸ਼ਨ’ ਪੜ੍ਹਦਿਆਂ – ਵਰਿੰਦਰ

ਇਸ ਕਿਤਾਬ ਦਾ ਮੂਲ-ਤੱਤ ਇੱਕ ਐਕਸ਼ਨ ਹੈ । ਜਿਸ ਦਾ ਮੰਤਵ ਸਿਰਫ ਪ੍ਰਤੀਕਿਰਿਆਵਾਦੀ ਨਾ ਰਹਿ ਕੇ ਮਨੁੱਖ ਦੁਆਰਾ ਭਵਿੱਖ ਵਿੱਚ ਦਖਲ-ਅੰਦਾਜੀ ਅਤੇ ਭਵਿੱਖ ਨੂੰ ਬਦਲ ਦੇਣ ਦੀ ਯੋਜਨਾ ਦੀ ਹਾਮੀ ਭਰਦੀ ਹੈ, ਭਵਿੱਖ ਵਿੱਚ ਦਖਲ-ਅੰਦਾਜੀ ਅਤੇ ਭਵਿੱਖ ਨੂੰ ਬਦਲ ਲੈਣ ਦਾ ਭਾਵ ਕਿਸੇ ‘ਗੈਰ-ਵਿਗਿਆਨਕ’ ਢੰਗ ਦੁਆਰਾ ਕਲਪੀ ਟਾਇਮ ਮਸ਼ੀਨ ਦੀ ਸਹਾਇਤਾ ਨਾਲ ਭਵਿੱਖ ਦੀ ਯਾਤਰਾ ਕਰਕੇ ਬਦਲਣ ਤੋਂ ਨਹੀਂ ਸਗੋਂ ਵਰਤਮਾਨ ਪਦਾਰਥਕ ਹਾਲਤਾਂ ਨੂੰ ਬਦਲ ਕੇ ਵਿਰੋਧ-ਵਿਕਾਸੀ ਢੰਗ ਨਾਲ ਭਵਿੱਖ ਵਿੱਚ ਵਾਪਰਨ ਵਾਲੇ ਵਰਤਾਰਿਆਂ ਨੂੰ ਆਪਣੇ ਨਿਯੰਤਰਣ ‘ਚ ਕਰ ਲੈਣਾ ਹੈ। ਲੇਖਕ, ‘ਮਹਾਨ ਕਾਰਲ ਮਾਰਕਸ’ ਦੇ ਇਨਕਲਾਬੀ ਦਰਸ਼ਨ ਭਾਵ ‘ਪਦਾਰਥਵਾਦ ‘ਵਿਰੋਧ-ਵਿਕਾਸੀ’ ਦੇ ਮੂਲ-ਤੱਤ ਬਾਰੇ ਗੱਲ ਕਰਦਿਆਂ ਲਿਖਦਾ ਹੈ ਕਿ “ਮਾਰਕਸ ਤੋਂ ਪਹਿਲੇ ਦਰਸ਼ਨ ਦੀ ਇਕਹਿਰੀ ਖੂਬੀ ਸੰਸਾਰ ਦਿਰਸ਼ਟੀਕੋਣ ਹੈ, ਮਾਰਕਸ ਦੇ ‘ਇਨਕਲਾਬੀ ਦਰਸ਼ਨ’ ਪਦਾਰਥਵਾਦ ਵਿਰੋਧਵਿਕਾਸੀ ਦੀ ਦੋਹਰੀ ਖੂਬੀ ‘ਸੰਸਾਰ ਦਿਰਸਟੀਕੌਣ ਅਤੇ ਬਦਲਾਓ ਦਾ ਸਿਧਾਂਤ’ ਹੈ।

ਏਂਗਲਜ ਰਚਿਤ ‘ਵਾਨਰ (Ape) ਤੋਂ ਮਨੁੱਖ (Man) ਤੱਕ ‘ਕਿਰਤ’ ਵੱਲੋਂ ਨਿਭਾਈ ਗਈ ਭੂਮਿਕਾ’ ਇਤਿਹਾਸਕ-ਪਦਾਰਥਵਾਦ ਦੀ ਕੂੰਜੀ – ਵਰਿੰਦਰ *

ਏਂਗਲਜ ਦੀ ਇਹ ਮਹਾਨ ਰਚਨਾ, ਮਨੁੱਖ ਅਤੇ ਮਨੁੱਖੀ ਸਮਾਜ ਦੀ ਉੱਤਪਤੀ ਦੀ ਸਿਧਾਂਤਕ ਸਮਝ ਦੇ ਬੁਨਿਆਦੀ ਰੂਪ ਵਿੱਚ ਏਂਗਲਜ ਦੇ ਪਦਾਰਥਵਾਦੀ ਦ੍ਰਿਸ਼ਟੀਕੋਣ ਜਾਂ ਸਹੀ ਅਰਥਾਂ ਵਿੱਚ ਕਹਿਣਾ ਹੋਵੇ ਤਾਂ ਮਾਰਕਸਵਾਦ (ਪਦਾਰਥਵਾਦ ਵਿਰੋਧ-ਵਿਕਾਸੀ) ਦੇ ਦ੍ਰਿਸ਼ਟੀਕੋਣ ‘ਇਤਿਹਾਸਕ ਪਦਾਰਥਵਾਦ’ ਨੂੰ ਸਮਝਣ ਲਈ ਇੱਕ ਨਿੱਗਰ ਸਾਧਨ ਹੈ, ਜੋ ਖਾਸ ਤੌਰ ‘ਤੇ ਮਨੁੱਖ ਦੇ ਵਿਕਾਸ ਵਿੱਚ ਕਿਰਤ ਦੇ ਯੌਗਦਾਨ ਦਾ ਜਿਕਰ ਕਰਦਿਆਂ, ਵਾਨਰ (ape) ਦੀ ਮਨੁੱਖ ਵਿੱਚ ਤਬਦੀਲੀ ਦੀਆਂ ਕੁਦਰਤੀ ਹਾਲਤਾਂ ਬਾਰੇ ਦੱਸਦੀ ਹੈ। ਵਾਨਰ (ape) ਵਿੱਚ ਤਿੰਨ ਤਬਦੀਲੀਆਂ; ਸਿੱਧੀ ਤੋਰ, ਹੱਥ ਦਾ ਵਿਕਾਸ ਅਤੇ ਦਿਮਾਗ ਦਾ ਵਿਕਾਸ ਉਸਦੀ ਮਨੁੱਖ ਵਿੱਚ ਤਬਦੀਲੀ ਦੇ ਸਹਾਇਕ ਬਣੇ। ਕਿਰਤ ਦੀ ਉਤਪਤੀ, ਔਜਾਰਾਂ ਦਾ ਨਿਰਮਾਣ, ਸ਼ਿਕਾਰ ਦੀ ਪ੍ਰਕਿਰਿਆ ਅਤੇ ਅੱਗ ਦੀ ਵਰਤੋਂ ਮਨੁੱਖੀ ਵਿਕਾਸ ਦੇ ਪੜ੍ਹਾਅ ਵੀ ਬਣੇ ਅਤੇ ਮਨੁੱਖੀ ਵਿਕਾਸ ਦਾ ਸਾਧਨ ਵੀ ਬਣੇ। ਬੋਲੀ ਦੀ ਉੱਤਪਤੀ ਮਨੁੱਖੀ ਸਮਾਜ ਦੀ ਲੋੜ ਵਿੱਚੋਂ ਹੋਈ, ਜਿਸ ਲਈ ਮਨੁੱਖੀ ਸਰੀਰ ਦੀ ਖਾਸ ਬਨਾਵਟ ਜੋ ਕਿ ਪਹਿਲੇ ਵਿਕਾਸ ਦਾ ਸਿੱਟਾ ਸੀ, ਸਹਾਇਕ ਬਣੀ। ਇਸ ਬਾਰੇ ਉਪਰੋਕਤ ਰਚਨਾ ਵਿੱਚ ਸੰਖੇਪ ਵਰਨਣ ਕੀਤਾ ਮਿਲਦਾ ਹੈ। ਏਂਗਲਜ ਨੇ ਇਸ ਰਚਨਾ ਵਿੱਚ ਪੈਦਾਵਾਰ ਦੇ ਖਾਸ ਪੜਾਅ ਉੱਤੇ ਸਰਮਾਏਦਾਰੀ ਦਾ ਪੈਦਾ ਹੋਣਾ ਅਤੇ ਫਿਰ ਇਹਦਾ ਸਮਾਜ ਲਈ ਪਰਜੀਵੀ (parasite) ਬਣ ਜਾਣਾ ਬਾਰੇ ਦੱਸਦਿਆਂ ਇਹਦੇ ਅੰਤ ਅਤੇ ਨਵੇਂ ਸਮਾਜ ਵਿੱਚ ਤਬਦੀਲੀ ਬਾਰੇ ਵੀ ਜਿਕਰ ਕੀਤਾ ਹੈ। ਇਸ ਕਿਰਤ ਵਿੱਚ ਵਿਕਸਿਤ ਹੋਈ ਸਮੱਗਰੀ ਨੂੰ ਏਂਗਲਜ ਦੀ ਇੱਕ ਹੋਰ ਮਹਾਨ ਰਚਨਾ ‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ’ ਵਿੱਚ ਵੀ ਪ੍ਰਚੰਡ ਰੂਪ ਵਿੱਚ ਮਾਣਿਆ ਜਾ ਸਕਦਾ ਹੈ।