ਕਿਤਾਬ ‘ਇਨਕਲਾਬੀ ਦਰਸ਼ਨ’ ਪੜ੍ਹਦਿਆਂ – ਵਰਿੰਦਰ

ਇਸ ਕਿਤਾਬ ਦਾ ਮੂਲ-ਤੱਤ ਇੱਕ ਐਕਸ਼ਨ ਹੈ । ਜਿਸ ਦਾ ਮੰਤਵ ਸਿਰਫ ਪ੍ਰਤੀਕਿਰਿਆਵਾਦੀ ਨਾ ਰਹਿ ਕੇ ਮਨੁੱਖ ਦੁਆਰਾ ਭਵਿੱਖ ਵਿੱਚ ਦਖਲ-ਅੰਦਾਜੀ ਅਤੇ ਭਵਿੱਖ ਨੂੰ ਬਦਲ ਦੇਣ ਦੀ ਯੋਜਨਾ ਦੀ ਹਾਮੀ ਭਰਦੀ ਹੈ, ਭਵਿੱਖ ਵਿੱਚ ਦਖਲ-ਅੰਦਾਜੀ ਅਤੇ ਭਵਿੱਖ ਨੂੰ ਬਦਲ ਲੈਣ ਦਾ ਭਾਵ ਕਿਸੇ ‘ਗੈਰ-ਵਿਗਿਆਨਕ’ ਢੰਗ ਦੁਆਰਾ ਕਲਪੀ ਟਾਇਮ ਮਸ਼ੀਨ ਦੀ ਸਹਾਇਤਾ ਨਾਲ ਭਵਿੱਖ ਦੀ ਯਾਤਰਾ ਕਰਕੇ ਬਦਲਣ ਤੋਂ ਨਹੀਂ ਸਗੋਂ ਵਰਤਮਾਨ ਪਦਾਰਥਕ ਹਾਲਤਾਂ ਨੂੰ ਬਦਲ ਕੇ ਵਿਰੋਧ-ਵਿਕਾਸੀ ਢੰਗ ਨਾਲ ਭਵਿੱਖ ਵਿੱਚ ਵਾਪਰਨ ਵਾਲੇ ਵਰਤਾਰਿਆਂ ਨੂੰ ਆਪਣੇ ਨਿਯੰਤਰਣ ‘ਚ ਕਰ ਲੈਣਾ ਹੈ। ਲੇਖਕ, ‘ਮਹਾਨ ਕਾਰਲ ਮਾਰਕਸ’ ਦੇ ਇਨਕਲਾਬੀ ਦਰਸ਼ਨ ਭਾਵ ‘ਪਦਾਰਥਵਾਦ ‘ਵਿਰੋਧ-ਵਿਕਾਸੀ’ ਦੇ ਮੂਲ-ਤੱਤ ਬਾਰੇ ਗੱਲ ਕਰਦਿਆਂ ਲਿਖਦਾ ਹੈ ਕਿ “ਮਾਰਕਸ ਤੋਂ ਪਹਿਲੇ ਦਰਸ਼ਨ ਦੀ ਇਕਹਿਰੀ ਖੂਬੀ ਸੰਸਾਰ ਦਿਰਸ਼ਟੀਕੋਣ ਹੈ, ਮਾਰਕਸ ਦੇ ‘ਇਨਕਲਾਬੀ ਦਰਸ਼ਨ’ ਪਦਾਰਥਵਾਦ ਵਿਰੋਧਵਿਕਾਸੀ ਦੀ ਦੋਹਰੀ ਖੂਬੀ ‘ਸੰਸਾਰ ਦਿਰਸਟੀਕੌਣ ਅਤੇ ਬਦਲਾਓ ਦਾ ਸਿਧਾਂਤ’ ਹੈ।

ਏਂਗਲਜ ਰਚਿਤ ‘ਵਾਨਰ (Ape) ਤੋਂ ਮਨੁੱਖ (Man) ਤੱਕ ‘ਕਿਰਤ’ ਵੱਲੋਂ ਨਿਭਾਈ ਗਈ ਭੂਮਿਕਾ’ ਇਤਿਹਾਸਕ-ਪਦਾਰਥਵਾਦ ਦੀ ਕੂੰਜੀ – ਵਰਿੰਦਰ *

ਏਂਗਲਜ ਦੀ ਇਹ ਮਹਾਨ ਰਚਨਾ, ਮਨੁੱਖ ਅਤੇ ਮਨੁੱਖੀ ਸਮਾਜ ਦੀ ਉੱਤਪਤੀ ਦੀ ਸਿਧਾਂਤਕ ਸਮਝ ਦੇ ਬੁਨਿਆਦੀ ਰੂਪ ਵਿੱਚ ਏਂਗਲਜ ਦੇ ਪਦਾਰਥਵਾਦੀ ਦ੍ਰਿਸ਼ਟੀਕੋਣ ਜਾਂ ਸਹੀ ਅਰਥਾਂ ਵਿੱਚ ਕਹਿਣਾ ਹੋਵੇ ਤਾਂ ਮਾਰਕਸਵਾਦ (ਪਦਾਰਥਵਾਦ ਵਿਰੋਧ-ਵਿਕਾਸੀ) ਦੇ ਦ੍ਰਿਸ਼ਟੀਕੋਣ ‘ਇਤਿਹਾਸਕ ਪਦਾਰਥਵਾਦ’ ਨੂੰ ਸਮਝਣ ਲਈ ਇੱਕ ਨਿੱਗਰ ਸਾਧਨ ਹੈ, ਜੋ ਖਾਸ ਤੌਰ ‘ਤੇ ਮਨੁੱਖ ਦੇ ਵਿਕਾਸ ਵਿੱਚ ਕਿਰਤ ਦੇ ਯੌਗਦਾਨ ਦਾ ਜਿਕਰ ਕਰਦਿਆਂ, ਵਾਨਰ (ape) ਦੀ ਮਨੁੱਖ ਵਿੱਚ ਤਬਦੀਲੀ ਦੀਆਂ ਕੁਦਰਤੀ ਹਾਲਤਾਂ ਬਾਰੇ ਦੱਸਦੀ ਹੈ। ਵਾਨਰ (ape) ਵਿੱਚ ਤਿੰਨ ਤਬਦੀਲੀਆਂ; ਸਿੱਧੀ ਤੋਰ, ਹੱਥ ਦਾ ਵਿਕਾਸ ਅਤੇ ਦਿਮਾਗ ਦਾ ਵਿਕਾਸ ਉਸਦੀ ਮਨੁੱਖ ਵਿੱਚ ਤਬਦੀਲੀ ਦੇ ਸਹਾਇਕ ਬਣੇ। ਕਿਰਤ ਦੀ ਉਤਪਤੀ, ਔਜਾਰਾਂ ਦਾ ਨਿਰਮਾਣ, ਸ਼ਿਕਾਰ ਦੀ ਪ੍ਰਕਿਰਿਆ ਅਤੇ ਅੱਗ ਦੀ ਵਰਤੋਂ ਮਨੁੱਖੀ ਵਿਕਾਸ ਦੇ ਪੜ੍ਹਾਅ ਵੀ ਬਣੇ ਅਤੇ ਮਨੁੱਖੀ ਵਿਕਾਸ ਦਾ ਸਾਧਨ ਵੀ ਬਣੇ। ਬੋਲੀ ਦੀ ਉੱਤਪਤੀ ਮਨੁੱਖੀ ਸਮਾਜ ਦੀ ਲੋੜ ਵਿੱਚੋਂ ਹੋਈ, ਜਿਸ ਲਈ ਮਨੁੱਖੀ ਸਰੀਰ ਦੀ ਖਾਸ ਬਨਾਵਟ ਜੋ ਕਿ ਪਹਿਲੇ ਵਿਕਾਸ ਦਾ ਸਿੱਟਾ ਸੀ, ਸਹਾਇਕ ਬਣੀ। ਇਸ ਬਾਰੇ ਉਪਰੋਕਤ ਰਚਨਾ ਵਿੱਚ ਸੰਖੇਪ ਵਰਨਣ ਕੀਤਾ ਮਿਲਦਾ ਹੈ। ਏਂਗਲਜ ਨੇ ਇਸ ਰਚਨਾ ਵਿੱਚ ਪੈਦਾਵਾਰ ਦੇ ਖਾਸ ਪੜਾਅ ਉੱਤੇ ਸਰਮਾਏਦਾਰੀ ਦਾ ਪੈਦਾ ਹੋਣਾ ਅਤੇ ਫਿਰ ਇਹਦਾ ਸਮਾਜ ਲਈ ਪਰਜੀਵੀ (parasite) ਬਣ ਜਾਣਾ ਬਾਰੇ ਦੱਸਦਿਆਂ ਇਹਦੇ ਅੰਤ ਅਤੇ ਨਵੇਂ ਸਮਾਜ ਵਿੱਚ ਤਬਦੀਲੀ ਬਾਰੇ ਵੀ ਜਿਕਰ ਕੀਤਾ ਹੈ। ਇਸ ਕਿਰਤ ਵਿੱਚ ਵਿਕਸਿਤ ਹੋਈ ਸਮੱਗਰੀ ਨੂੰ ਏਂਗਲਜ ਦੀ ਇੱਕ ਹੋਰ ਮਹਾਨ ਰਚਨਾ ‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ’ ਵਿੱਚ ਵੀ ਪ੍ਰਚੰਡ ਰੂਪ ਵਿੱਚ ਮਾਣਿਆ ਜਾ ਸਕਦਾ ਹੈ।

ਮੈਂ ਅਸਮਾਨਾਂ ਦੇ ਹਾਣ ਦੀ – ਦਿਕਸ਼ਾ*

ਜਿੰਦਗੀ ‘ਚ ਕੁੱਝ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜਿਹੜੀਆਂ ਇਨਸਾਨ ਲਈ ਠੀਕ ਉਂਵੇਂ ਹੀ ਹੁੰਦੀਆਂ ਹਨ ਜਿਵੇਂ ਲੋਹੇ ਦਾ ਭੱਠੀ ‘ਚ ਤਪ ਕੇ ਮਜਬੂਤ ਹੋਰ ਮਜਬੂਤ ਹੋਣਾ ਹੁੰਦਾ ਹੈ। ਭਾਵੇਂ ਕਿ ਇਸ ਯਾਤਰਾ ਪਰਸੰਗ ਵਿੱਚ ਪੁਰਾਣੀਆਂ ਜਾਂ ਬਚਪਣ ਦੀਆਂ ਗੱਲਾਂ ਕਰਨੀਆਂ ਪੜ੍ਹਨ ਵਾਲੇ ਨੂੰ ਪਹਿਲੀ ਨਜਰੇ ਸ਼ਾਇਦ ਜਿਆਦਾ ਪਰਸੰਗਕ ਨਾ ਜਾਪਣ ਪਰ ਫਿਰ ਵੀ ਜਿਵੇਂ ਮੈਂ ਪਹਿਲਾਂ ਦੱਸਿਐ ਕਿ ਮਨੁੱਖ ਅਤੇ ਮਨੁੱਖੀ ਘਟਨਾਵਾਂ ਹਾਲਤਾਂ ਦੀ ਪੈਦਾਇਸ਼ ਹੁੰਦੀਆਂ ਹਨ ਤਾਂ ਕਿਸੇ ਵੀ ਹਾਲਾਤ ਦਾ ਮਨੁੱਖੀ ਜਿੰਦਗੀ ‘ਤੇ ਪ੍ਰਭਾਵ ਨੂੰ ਮਨਫੀ ਨਹੀਂ ਕਿਤਾ ਜਾ ਸਕਦਾ। ਇਸ ਤਰ੍ਹਾਂ ਮੇਰਾ ਵੀ ਬਚਪਨ ਦੇ ਡਰਪੋਕ ਜਿਹੇ ਅਤੇ ਆਪਣੇ ਆਪ ‘ਚ ਗੁਆਚੇ ਸੁਭਾਅ ਵਾਲੀ ਕੁੜੀ ਤੋਂ ਨਿਡਰ ਅਤੇ ਵੱਡੇ ਹੌਸਲੇਂ ਵਾਲੀ ਕੁੜੀ ‘ਚ ਬਦਲ ਜਾਣਾ ਵੀ ਬਾਹਰਮੁੱਖੀ ਹਾਲਤਾਂ ਦਾ ਸਿੱਟਾ ਹੈ । ਹੁਣ ਕੋਈ ਆਖੇਗਾ ਕਿ ਮੈਂ ਆਪਣੇ ਆਪ ਹੀ ਆਪਣੇ ਸੁਭਾਅ ਬਾਰੇ ਕਿਵੇਂ ਕਹਿ ਸਕਦੀ ਹਾਂ, ਪਰ ਮੈਂ ਕਹਿੰਨੀ ਆਂ ਕਿ ਜੇ ਬੰਦਾ ਆਪਣੇ ਸੁਭਾਅ ਬਾਰੇ ਨਹੀਂ ਦੱਸ ਸਕਦਾ ਤਾਂ ਉਹ ਕਿਸੇ ਹੋਰ ਦੇ ਸੁਭਾਅ ਬਾਰੇ ਦੱਸਣ ਦੇ ਕਾਬਿਲ ਨਹੀਂ ਨਾਲੇ ਆਪਣੇ ਆਪ ਤੋਂ ਵੱਧ ਕੇ ਖੁਦ ਨੂੰ ਹੋਰ ਕੌਣ ਬਿਹਤਰ ਜਾਣ ਸਕਦਾ ਹੈ। ਮਤਲਬ ਜੇ ਖੁਦ ‘ਤੇ ਵਿਸ਼ਵਾਸ਼ ਹੈ ਤਾਂ ਆਪਣੇ ਬਾਰੇ ਬੋਲਣ ‘ਚ, ਵਿਚਾਰ ਦੇਣ ‘ਚ ਵੀ ਕੀ ਹਰਜ ਹੈ ? ਮਨੁੱਖੀ ਵਿਚਾਰਾਂ ਲਈ ਪਦਾਰਥਕ ਹਾਲਾਤ ਜਿੰਮੇਵਾਰ ਹੁੰਦੇ ਹਨ ਅਤੇ ਬਦਲਦੇ ਹਾਲਾਤਾਂ ਨਾਲ ਮਨੁੱਖ ਦੇ ਵਿਚਾਰ ਵੀ ਬਦਲਦੇ ਹਨ ।

About ‘Ten Days That Shook The World by John Reed’ – Varinder

Many may have heard of John Reed's book  ‘Ten Days That shook the world’, and many may have read it. Published 101 years ago, this book is an eye-witnessed account of the 'First Socialist Revolution' that took place 103 years ago. V.I. Lenin himself writes in the introduction to this book: “Unreservedly do I recommend… Continue reading About ‘Ten Days That Shook The World by John Reed’ – Varinder

ਜਾੱਨ ਰੀਡ ਦੀ ਕਿਤਾਬ ‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ’ ਬਾਰੇ – ਵਰਿੰਦਰ

ਜਾੱਨ ਰੀਡ ਦੀ ਕਿਤਾਬ ਦਸ ਦਿਨ ਜਿੰਨ੍ਹਾਂ ਦੁਨੀਆਂ ਹਿਲਾ ਦਿੱਤੀ ਬਾਰੇ ਬਹੁਤਿਆਂ ਨੇ ਸੁਣਿਆ ਹੋਵੇਗਾ ਅਤੇ ਕਈਆਂ ਨੇ ਇਹ ਕਿਤਾਬ ਪੜ੍ਹੀ ਵੀ ਹੋਵੇਗੀ। 101 ਸਾਲ ਪਹਿਲਾਂ ਛਪੀ ਇਹ ਕਿਤਾਬ 103 ਸਾਲ ਪਹਿਲਾਂ ਵਾਪਰੇ ‘ਪਹਿਲੇ ਸਮਾਜਵਾਦੀ ਇਨਕਲਾਬ’ ਦਾ ਅੱਖੀਂ ਡਿਠਾ ਵਰਨਣ ਹੈ। ਖੁਦ ਲੈਨਿਨ ਇਸ ਕਿਤਾਬ ਦੀ ਭੂਮਿਕਾ ‘ਚ ਲਿਖਦੇ ਹਨ ਕਿ “ਮੈਂ ਦੁਨੀਆਂ ਦੇ ਕਿਰਤੀਆਂ… Continue reading ਜਾੱਨ ਰੀਡ ਦੀ ਕਿਤਾਬ ‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ’ ਬਾਰੇ – ਵਰਿੰਦਰ

ਰੁਜਗਾਰ ਅਤੇ ਵਿਹਲੇ ਸਮੇਂ ਦੀ ਵਾਰਤਾ – ਵਰਿੰਦਰ

ਜਦੋਂ ਰਮਨ ਨੇ ਜੱਗੇ ਨੂੰ ਲਾਇਬਰੇਰੀ ਦੀ ਕੰਧ ਨਾਲ ਲੱਗਿਆ ਰੰਗੀਨ ਪੋਸਟਰ ਵਿਖਾਇਆ ‘ਤੇ ਕਿਹਾ ਕਿ ‘ਪਰਵਾਜ਼’ ਗਰੁੱਪ ਵਾਲਿਆਂ ਨੇ ‘ਹਿਮਾਚਲ’ ਵਿੱਚ ਟ੍ਰੈਕਿੰਗ ਟਰਿੱਪ ਅਰੇਂਜ ਕੀਤਾ ਹੈ ਅਤੇ ਉਹ ਵੀ ਇਸ ਟਰਿੱਪ ‘ਤੇ ਜਾਣਾ ਚਾਹੁੰਦੀ ਹੈ ਅਤੇ ਨਾਲ ਹੀ ਕਿਹਾ ਕਿ “ਮੈਂ ਚਾਹੁੰਨੀਂ ਆਂ ਕਿ ਤੂੰ ਵੀ ਮੇਰੇ ਨਾਲ ਚੱਲੇਂ”। ਜੱਗੇ ਨੇ ਕਿਹਾ ਕਿ ਮੈਂ… Continue reading ਰੁਜਗਾਰ ਅਤੇ ਵਿਹਲੇ ਸਮੇਂ ਦੀ ਵਾਰਤਾ – ਵਰਿੰਦਰ